Uncategorized
Trending

ਐਂਟੀ ਕੁਰੱਪਸ਼ਨ ਫੈਡਰੇਸ਼ਨ ਇੰਡੀਆ ਟੀਮ ਗਿੱਦੜਬਾਹਾ ਵੱਲੋਂ ਸ਼ਿਵਮ ਸੋਨੀ ਨੂੰ ਕੀਤਾ ਗਿਆ ਸਨਮਾਨਿਤ

ਗਿੱਦੜਬਾਹਾ (ਸੰਜੀਵ ਕੁਮਾਰ) ਪੰਜਾਬ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ 710 ਬੱਚਿਆਂ ਵੱਲੋਂ ਪਟਵਾਰੀ ਦਾ ਪੇਪਰ ਪਾਸ ਕਰਨ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ।ਉੱਥੇ ਹੀ ਗਿੱਦੜਬਾਹਾ ਦੇ ਨੋਜਵਾਨ ਸ਼ਿਵਮ ਸੋਨੀ ਪੁੱਤਰ ਮਨੀਸ਼ ਸੋਨੀ ਵਾਸੀ ਸੁਭਾਸ਼ ਨਗਰ ਨੇ ਵੀ ਪਟਵਾਰੀ ਦਾ ਪੇਪਰ ਪਾਸ ਕਰਕੇ ਗਿੱਦੜਬਾਹਾ ਦਾ ਨਾਮ ਰੋਸ਼ਨ ਕੀਤਾ। ਸ਼ਿਵਮ ਸੋਨੀ ਦੇ ਇਸ ਜਜ਼ਬੇ ਨੂੰ ਵੇਖਦੇ ਹੋਏ ਸਮਾਜਸੇਵੀ ਸੰਸਥਾ ਐਂਟੀ ਕਰੱਪਸ਼ਨ ਫੈਡਰੇਸ਼ਨ ਇੰਡੀਆ ਟੀਮ ਗਿੱਦੜਬਾਹਾ ਵੱਲੋਂ ਸ਼ਿਵਮ ਸੋਨੀ ਨੂੰ ਸਨਮਾਨਿਤ ਕੀਤਾ ਗਿਆ। ਐਂਟੀ ਕੁਰੱਪਸ਼ਨ ਫੈਡਰੇਸ਼ਨ ਇੰਡੀਆ ਟੀਮ ਵੱਲੋਂ ਸ਼ਿਵਮ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਵੀ ਦਿੱਤੀ ਗਈ।ਇਸ ਮੌਕੇ ਤੇ ਸੰਸਥਾ ਦੇ ਨੈਸ਼ਨਲ ਚੇਅਰਮੈਨ ਸੰਜੀਵ ਕੁਮਾਰ ਗਰਗ, ਪੰਜਾਬ ਪ੍ਰਧਾਨ ਗੁਰਮੀਤ ਸਿੰਘ ਖਿੱਪਲ, ਰਾਜ ਕੁਮਾਰ ਗਰਗ (ਲੋਹੇ ਵਾਲੇ) ਜਿਲਾ ਵਾਈਸ ਪ੍ਰਧਾਨ, ਜਗਦੇਵ ਸਿੰਘ ਬਲਾਕ ਪ੍ਰਧਾਨ ਗਿੱਦੜਬਾਹਾ ਅਤੇ ਮਾਸਟਰ ਪਵਨ ਕੁਮਾਰ ਗੋਇਲ ਕੈਸ਼ੀਅਰ ਮੌਜੂਦ ਰਹੇ।

Related Articles

Leave a Reply

Your email address will not be published. Required fields are marked *

Back to top button
×

Powered by WhatsApp Chat

×