गुड मॉर्निंग न्यूज़टॉप न्यूज़देश

ਜਿ਼ਲ੍ਹਾ ਪ੍ਰਸ਼ਾਸਨ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਤੇ ਮੈਰਾਥਨ -ਦੌੜ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ – ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ 27 ਸਤੰਬਰ(ਸੰਜੀਵ ਕੁਮਾਰ) ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਜਿ਼ਲ੍ਹਾ ਪ੍ਰਸ਼ਾਸਨ ਵਲੋਂ ਮੈਰਾਥਨ ਦੌੜ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ 28 ਸਤੰਬਰ 2023 ਨੂੰ ਮਨਾਉਣ ਲਈ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਮੈਰਾਥਨ ਦੌੜ ਦਾ ਆਯੋਜਨ ਕੀਤਾ ਜਾ ਰਿਹਾ ਹੈ।ਉਹਨਾਂ ਅੱਗੇ ਦੱਸਿਆ ਕਿ ਇਹ ਮੈਰਾਥਨ ਦੌੜ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ 6.00 ਵਜੇ ਸ਼ੁਰੂ ਹੋਵੇਗੀ ਜੋ ਸ਼ਹਿਰ ਵਿੱਚੋਂ ਗੁਜ਼ਰਦੀ ਹੋਈ ਵਾਪਸ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿੱਚ ਹੀ ਸਮਾਪਤ ਹੋਵੇਗੀ। ਇਸ ਮੈਰਾਥਨ ਦੌੜ ਵਿੱਚ ਚਾਹਵਾਨ ਖਿਡਾਰੀ, ਯੁਵਕ, ਯੁਵਤੀਆਂ, ਸਕੂਲੀ ਬੱਚੇ, ਸਰਕਾਰੀ ਕਰਮਚਾਰੀ ਅਤੇ ਸੀਨੀਅਰ ਨਾਗਰਿਕ 10 ਕਿਲੋਮੀਟਰ ਅਤੇ 5 ਕਿਲੋਮੀਟਰ ਮੈਰਾਥਨ ਦੌੜ ਵਿੱਚ ਭਾਗ ਲੈਣਗੇ। ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ 10 ਕਿਲੋਮੀਟਰ ਦੌੜ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿਚੋਂ ਸ਼ੁਰੂ ਹੋਵੇਗੀ, ਜੋ ਕੋਟਕਪੂਰਾ ਚੌਕ ਤੋਂ ਬਠਿੰਡਾ-ਬਾਈਪਾਸ-ਡੀ.ਸੀ. ਦਫਤਰ ਕੋਲੋਂ ਹੁੰਦੀ ਹੋਈ ਵਾਪਸ ਖੇਡ ਸਟੇਡੀਅਮ ਵਿੱਚ ਪਹੁੰਚੇਗੀ।ਇਸੇ ਤਰ੍ਹਾਂ 5 ਕਿਲੋਮੀਟਰ ਮੈਰਾਥਨ ਦੌੜ ਗੁਰੂ ਗੋਬਿੰਦ ਖੇਡ ਸਟੇਡੀਅਮ ਤੋਂ ਸ਼ੁਰੂ ਹੋਵੇਗੀ, ਜੋ ਕੋਟਕਪੂਰਾ ਚੌਕ, ਥਾਨਾ ਸਿਟੀ, ਤਿਲਕ ਨਗਰ, ਡੀ.ਈ.ਓ ਦਫਤਰ ਕੋਲੋਂ ਗੁਜ਼ਰਦੀ ਹੋਈ ਵਾਪਸ ਖੇਡ ਸਟੇਡੀਅਮ ਵਿਖੇ ਪਹੁੰਚੇਗੀ।ਮੈਰਾਥਨ ਦੌੜ ਦੌਰਾਨ ਟਰੈਫਿਕ ਪੁਲਿਸ ਵਲੋਂ ਆਵਾਜਾਈ ਨੂੰ ਨਿਰੰਤਰ ਰੱਖਣ ਲਈ ਬਦਲਵੇਂ ਪ੍ਰਬੰਧ ਕਰ ਲਏ ਗਏ ਹਨ।ਡਿਪਟੀ ਕਮਿਸ਼ਨਰ ਅਨੁਸਾਰ ਨਗਰ ਕੌਸਲ ਵਲੋਂ ਪੀਣ ਵਾਲਾ ਸਾਫ ਸੁਥਰਾ ਪਾਣੀ, ਸਜਾਵਟੀ ਝੰਡੇ, ਪਾਣੀ ਦਾ ਛੜਕਾਅ ਅਤੇ ਸਾਫ-ਸਫਾਈ ਦੀਆਂ ਗਤੀਵਿਧੀਆ ਮੁਕੰਮਲ ਕੀਤੀਆਂ ਜਾ ਰਹੀਆਂ ਹਨ।ਡਿਪਟੀ ਕਮਿਸ਼ਨਰ ਨੇ ਸਮਾਜ ਸੇਵੀ ਸੰਸਥਾਵਾਂ, ਵਿਦਿਅਕ ਅਦਾਰਿਆ, ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮੈਰਾਥਨ ਦੌੜ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣ ਲਈ ਵੱਧ ਤੋਂ ਵੱਧ ਭਾਗ ਲੈਣ ਤਾਂ ਜੋ ਸਮਾਜ ਵਿੱਚ ਫੈਲੀਆਂ ਹੋਈਆ ਨਸ਼ੇ ਵਰਗੀਆਂ ਭੈੜੀਆਂ ਅਲਾਮਤਾ ਨੂੰ ਖਤਮ ਕੀਤਾ ਜਾ ਸਕੇ ਅਤੇ ਨਰੋਏ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ।

 

Related Articles

Leave a Reply

Your email address will not be published. Required fields are marked *

Back to top button
×

Powered by WhatsApp Chat

×